Akali MLA ਨੇ ਕਿਹਾ, ਅੱਤਵਾਦੀਆਂ ਦੀ ਗੋਲੀ ਤੋਂ ਵੱਧ ਕੁੱਤੇ ਦੇ ਕੱਟਣ ਨਾਲ ਮਰਦੇ ਹਨ ਲੋਕ | OneIndia Punjabi

2022-10-04 2

ਦੇਸ਼ ’ਚ ਹਰ ਸਾਲ 60 ਹਜ਼ਾਰ ਲੋਕਾਂ ਦੀ ਮੌਤ ਕੁੱਤਿਆਂ ਵੱਲੋਂ ਵੱਢੇ ਜਾਣ ਕਾਰਨ ਹੋ ਰਹੀ ਹੈ। ਇੰਨਾ ਅੱਤਵਾਦੀਆਂ ਦੀ ਗੋਲੀ ਨਾਲ ਲੋਕ ਨਹੀਂ ਮਰਦੇ। ਇਹ ਗੱਲ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਸੋਮਵਾਰ ਨੂੰ ਵਿਧਾਨ ਸਭਾ ’ਚ ਧਿਆਨ ਦਿਵਾਊ ਮਤਾ ਪੇਸ਼ ਕਰਦਿਆਂ ਕਹੀ। ਡਾ. ਸੁੱਖੀ ਕੁੱਤਿਆਂ ਦੇ ਵੱਢਣ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਲੈ ਕੇ ਮਤੇ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 2030 ਤਕ ਦੇਸ਼ ਨੂੰ ਕੁੱਤਿਆਂ ਦੇ ਵੱਢਣ ਤੋਂ ਮੁਕਤ ਬਣਾਉਣ ਹੈ। ਕੀ ਸਰਕਾਰ ਅਜਿਹਾ ਕਰ ਸਕਦੀ ਹੈ। ਇਸ ’ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਨਿੱਜਰ ਨੇ ਕਿਹਾ ਕਿ ਨਿਸ਼ਚਿਤ ਰੂਪ ਵਿਚ ਇਹ ਵੱਡੀ ਸਮੱਸਿਆ ਹੈ। ਕਿਉਂਕਿ ਦੇਸ਼ ਵਿਚ ਕੁੱਤਿਆਂ ਨੂੰ ਮਾਰਿਆ ਨਹੀਂ ਜਾ ਸਕਦਾ, ਉਨ੍ਹਾਂ ਦੀ ਨਸਬੰਦੀ ਕਰਨੀ ਹੁੰਦੀ ਹੈ। ਇਸ ਦੇ ਲਈ ਨਿਯਮ ਬੇਹੱਦ ਸਖ਼ਤ ਹਨ। ਕੁੱਤਿਆਂ ਨੂੰ ਫਡ਼ ਕੇ ਨਸਬੰਦੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਫਿਰ ਉਸੇ ਜਗ੍ਹਾ ਛੱਡਣਾ ਪੈਂਦਾ ਹੈ। ਉਨ੍ਹਾਂ ਸਦਨ ਨੂੰ ਭਰੋਸਾ ਦਿਵਾਇਆ ਇਕ ਇਹ ਸਮੱਸਿਆ ਸਰਕਾਰ ਦੀ ਪਹਿਲ ਵਿਚ ਹਨ। ਮੰਤਰੀ ਨੇ ਇਹ ਵੀ ਕਿਹਾ ਕਿ ਇਸ ਵਿਚ ਚਾਰ ਵਿਭਾਗ ਸ਼ਾਮਲ ਹਨ। ਪਸ਼ੂ ਪਾਲਣ, ਸਥਾਨਕ ਸਰਕਾਰਾਂ ਵਿਭਾਗ, ਹੈਲਥ ਅਤੇ ਦਿਹਾਤੀ ਤੇ ਪੰਚਾਇਤੀ ਰਾਜ। ਉਹ ਸਾਰੇ ਵਿਭਾਗਾਂ ਨਾਲ ਮਿਲ ਕੇ ਇਸ ਸਮੱਸਿਆ ਦਾ ਹੱਲ ਲੱਭ ਰਹੇ ਹਨ। ਮੰਤਰੀ ਨੇ ਇਥੋਂ ਤਕ ਕਿਹਾ ਕਿ ਉਨ੍ਹਾਂ ਦੇ ਫੁੱਫਡ਼ ਦੀ ਮੌਤ ਵੀ ਕੁੱਤੇ ਦੇ ਵੱਢਣ ਕਾਰਨ ਹੋਈ ਸੀ।